Shayari / शायरी
Hindi Shayari, Kavita, Songs, Poems, Jokes
Punjabi Poetry
January 23rd, 2011 by yaar punjabi in Gazals

ਧੁੱਪੇ ਮੱਚ ਜੋ ਚੁੱਲੇ ਅੱਗ ਮਚਾਉਦੇ ਨੇ
ਲੇਖੇ ਉਹਨਾ ਦੇ ਮੇਰੀਆ ਛਾਵਾ ਲੱਗ ਜਾਣ,
ਨਾ ਟੁੱਟਣ ਰਿਸਤੇ ਨਾ ਹੋਵਣ ਤਲਾਕ ਕਿਤੇ
ਸਾਰੀ ਉਮਰ ਲਈ ਲੇਖੇ ਚਾਰੇ ਲਾਵਾ ਲੱਗ ਜਾਣ,
ਉਹ ਬੰਦਾ ਕਿੰਜ ਹਾਰ ਜਾਉ
ਜਿਹਦੇ ਹੱਕ ਚ ਨਾਰ ਤੇ ਮਾਵਾ ਲੱਗ ਜਾਣ,
ਦੋ ਹੱਥਾ ਨਾਲ ਜੋ ਮਜਦੂਰ ਪਰਿਵਾਰ ਨਾ ਪਾਲ ਸਕਦਾ
ਉਹਨੂੰ ਮੇਰੀਆ ਵੀ ਦੋ ਬਾਹਵਾ ਲੱਗ ਜਾਣ,
ਮੈਨੂੰ ਚਾਹੇ ਦੁਆਵਾ ਨਾ ਲੱਗਣ
ਪਰ ਮੇਰੀਆ ਕੀਤੀਆ ਗਰੀਬਾ ਨੂੰ ਦੁਆਵਾ ਲੱਗ ਜਾਣ,
ਸਰਤਾਜ ਧੁੱਪੇ ਕੰਢੇ ਚੁੱਗਦੀ ਨਿੱਕੀ ਜਿਹੀ ਕੁੜੀ ਜੋ
ਸਾਰੀ ਕਾਇਨਾਤ ਦੀਆ ਉਹਨੂੰ ਹਵਾਵਾ ਲੱਗ ਜਾਣ,
ਰੱਬਾ ਜੋਬਨ ਰੁੱਤੇ ਕੋਈ ਨਾ ਮਰੇ
ਜੇ ਕੋਈ ਮਰੇ ਤਾ ਉਹਨੂੰ ਮਨਦੀਪ ਦੀਆ ਸਾਹਵਾ ਲੱਗ ਜਾਣ,


Leave a Reply

You must be logged in to post a comment.