ਗੱਲ ਕਰਨੋ ਜੋ ਸਰਮਾਉਦੀ
ਦਿਲ ਦਿਆ ਚਾਹਵਾ ਨੂੰ ਨਾ ਬੁੱਲਾ ਤੇ ਲੈਕੇ ਆਉਦੀ,
ਹੁਸਨ ਸੰਗ ਹਿੰਮਤ ਦਲੇਰੀ ਜਿਹਦੇ
ਜੋ ਸਿਦਕ ਆਪਣੇ ਤੋ ਕਦੇ ਨਾ ਡੋਲੀ
ਉਹ ਤਾ ਧੀ ਹੈ ਪੰਜਾਬ ਦੀ
ਲੋਕੋ ਪੰਜਾਬੀ ਉਹਦੀ ਮਾ ਬੋਲੀ
ਹੁਸਨ ਜਿਹਦੇ ਨੂੰ ਚੰਨ ਸਲਾਮਾ ਕਰਦਾ
ਜਿਹਦੀ ਟੋਰ ਨਵਾਬੀ ਅੱਖ ਮਸਤਾਨੀ ਤੇ ਹਰ ਕੋਈ ਮਰਦਾ,
ਹਰ ਸੋਹਣੀ ਸੈਅ ਦੀ ਮਾਲਕ ਜੋ
ਲੱਭਦੀ ਨਾ ਕਮੀ ਕੋਈ ਟੋਲੀ
ਉਹ ਤਾ ਧੀ ਹੈ ਪੰਜਾਬ ਦੀ
ਲੋਕੋ ਪੰਜਾਬੀ ਉਹਦੀ ਮਾ ਬੋਲੀ
ਸੰਗਾ ਸਰਮਾ ਪਿਆਰ ਦੀ ਚੁੰਨੀ ਜਿਹਨੂੰ ਆਵੇ ੳੜਣੀ
ਸਿਖੀ ਹੈ ਨਿਭਾਉਣੀ ਨਹੀ ਆਉਦੀ ਤੋੜਣੀ,
ਸੋਕੀਨ ਮੁਟਿਆਰ ਸਮਝੀ ਨਾ ਜਾਏ
ਹੀਰ ਵਰਗੀ ਨਖਰੋ ਤੇ ਕਦੇ ਪੰਛੀਆ ਵਰਗੀ ਭੋਲੀ
ਉਹ ਤਾ ਧੀ ਹੈ ਪੰਜਾਬ ਦੀ
ਲੋਕੋ ਪੰਜਾਬੀ ਉਹਦੀ ਮਾ ਬੋਲੀ
ਕੁੱਖ ਚ ਜੰਮਣ ਤੋ ਪਹਿਲਾ ਜੋ ਗਈ ਮਾਰੀ
ਲਾਲਚ ਦੇ ਵੱਸ ਪੈ, ਜੋ ਗਈ ਅੱਗ ਚ ਸਾੜੀ,
ਜਿਹਦੀ ਵੀਰਾ ਨਾਲ ਸਰਦਾਰੀ
ਪੱਗਾ ਬਾਬਲ ਦੀ ਜਿਹਨੇ ਨਾ ਰੋਲੀ
ਉਹ ਤਾ ਧੀ ਹੈ ਪੰਜਾਬ ਦੀ
ਲੋਕੋ ਪੰਜਾਬੀ ਉਹਦੀ ਮਾ ਬੋਲੀ
Leave a Reply
You must be logged in to post a comment.